ਸ. ਸੁਖਬੀਰ ਸਿੰਘ ਬਾਦਲ ਨੇ ਸੁਭਾਸ਼ ਸੌਂਧੀ ਦੀ ਕਰਵਾਈ ਅਕਾਲੀ ਦਲ ਵਿੱਚ ਘਰ ਵਾਪਸੀ।

by Vijay Atwal
Social Share

ਜਲੰਧਰ : ( ਵਿਜੈ ਅਟਵਾਲ ) : ਵਾਲਮੀਕਿ ਸਮਾਜ ਦੇ ਸਿਰਕੱਢ ਆਗੂ ਸ੍ਰੀ ਸੁਭਾਸ਼ ਸੌਂਧੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਦੀ ਰਹਿਣਮਾਈ ਹੇਠ ਅੱਜ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕੀਤੀ ਜੋ ਪਿਛਲੇ ਸਮੇਂ ਪਾਰਲੀਮੈਂਟ ਦੀ ਜਿਮਨੀ ਚੋਣ ਦੌਰਾਨ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ।

ਹਲਕਾ ਸੈਂਟਰਲ ਦੇ ਨਵ ਨਿਯੁਕਤ ਇੰਚਾਰਜ ਇਕਬਾਲ ਸਿੰਘ ਢੀਂਡਸਾ ਦੇ ਯਤਨਾ ਰਾਹੀ ਸੌਂਧੀ ਮੁੜ ਅਕਾਲੀ ਦਲ ਨੂੰ ਅਹਿਮੀਅਤ ਦੇਣ ਲਈ ਅੱਗੇ ਆਏ। ਅੱਜ ਚੰਡੀਗੜ੍ਹ ਵਿਖੇ ਸ. ਸੁਖਬੀਰ ਸਿੰਘ ਬਾਦਲ ਨੇ ਸ੍ਰੀ ਸੁਭਾਸ਼ ਸੌਂਧੀ ਦੀ ਘਰ ਵਾਪਸੀ ਸਿਰਪਾਉ ਪਾ ਕੇ ਕਰਾਈ ਤੇ ਕਿਹਾ ਕਿ ਸੌਂਧੀ ਸਾਡੇ ਪੁਰਾਨੇ ਸਾਥੀ ਹਨ।

ਸੌਂਧੀ ਦੀ ਮਿਹਨਤ ਨੂੰ ਦੇਖਦੇ ਹੋਏ ਆਉਣ ਵਾਲੇ ਸਮੇਂ ਵਿਸ਼ੇਸ ਜਿੰਮੇਵਾਰੀ ਦਿੱਤੀ ਜਾਵੇਗੀ।ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੀ ਇੱਕੋ-ਇੱਕ ਖੇਤਰੀ ਪਾਰਟੀ ਹੈ ਜਿਸ ਨੇ ਪੰਜਾਬ ਦੇ ਹਰ ਪਹਿਲੂ ਤੇ ਖਰਾ ਉਤਰ ਕੇ ਪੰਜਾਬ, ਪੰਜਾਬੀਅਤ ਤੇ ਭਾਈਚਾਰਕ ਸਾਂਝ ਦੀਆਂ ਤੰਦਾ ਨੂੰ ਮਜਬੂਤ ਕੀਤਾ ਹੈ।

ਸ੍ਰੀ ਸੁਭਾਸ਼ ਸ਼ੌਂਧੀ ਨੇ ਕਿਹਾ ਕਿ ਮੈਂ ਦੁਬਾਰਾ ਅਕਾਲੀ ਦਲ ਵਿੱਚ ਆ ਕੇ ਇਹ ਮਹਿਸੂਸ ਕਰ ਰਿਹਾ ਹਾਂ ਕਿ ਮੇਰਾ ਅਸਲੀ ਘਰ ਸ਼੍ਰੋਮਣੀ ਅਕਾਲੀ ਦਲ ਹੈ ਜਿੱਥੇ ਹਰ ਵਰਗ ਤੇ ਹਰ ਧਰਮ ਨੂੰ ਬਰਾਬਰ ਸਤਿਕਾਰ ਮਿਲਦਾ ਰਿਹਾ ਹੈ। ਉਹਨਾਂ ਕਿਹਾ ਕਿ ਪ੍ਰਧਾਨ ਕੁਲਵੰਤ ਸਿੰਘ ਮੰਨਣ ਦੀ ਸੁਚੱਜੀ ਸ਼ਹਿਰ ਦੀ ਅਗਵਾਈ ਹੇਠ ਪਾਰਟੀ ਨੂੰ ਤਕੜਾ ਕੀਤਾ ਜਾਵੇਗਾ।

ਆਪਣੇ ਪੁਰਾਣੇ ਸਾਥੀ ਮੀਤ ਪ੍ਰਧਾਨ ਪੰਜਾਬ ਸ. ਰਣਜੀਤ ਸਿੰਘ ਰਾਣਾ ਨੇ ਸੌਂਧੀ ਦੀ ਘਰ ਵਾਪਸੀ ਤੇ ਵਧਾਈ ਦੇਂਦਿਆ ਕਿਹਾ ਕਿ ਪੰਜਾਬ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੇ ਲੋਕਾਂ ਦੀ ਸੇਵਾ ਕਰ ਸਕਦਾ ਹੈ।ਇਸ ਮੌਕੇ ਉਹਨਾਂ ਨਾਲ ਸ਼ਾਮਲ ਕਰਵਾਉਣ ਵਾਲਿਆ ਵਿੱਚ ਸੁਖਵਿੰਦਰ ਸਿੰਘ ਸੁੱਖੀ, ਵਿਨੋਦ ਸਭਰਵਾਲ, ਅਕਾਸ਼ ਗਿੱਲ, ਅੰਮ੍ਰਿਤਬੀਰ ਸਿੰਘ, ਸੋਨੂ ਗਿੱਲ, ਸਾਹਿਲ ਕਲਿਆਣ, ਗੌਰਵ ਸਭਰਵਾਲ, ਰਾਜਾ ਸਭਰਵਾਲ ਸ਼ਾਮਲ ਸਨ।

Daily Khabar TV

Daily Khabar TV


Social Share


Smiley face
Smiley face
Smiley face


देश की ताजा खबरें पढ़ने के लिए हमारे WhatsApp Group को Join करें
WhatsApp Group Link

You may also like

Leave a Comment

Daily Khabar TV,  A Media Company – All Right Reserved. Designed and Developed by iTree Network Solutions +91-86992-35413.