ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਨੇ ਕਰਵਾਇਆ “ਨਸ਼ਿਆਂ ਦੀ ਰੋਕਥਾਮ ‘ਤੇ ਕਾਨੂੰਨੀ ਕਾਰਵਾਈ” ਸੰਬਧੀ ਵਿਸ਼ਾਲ ਸੈਮੀਨਾਰ

by Vijay Atwal
Social Share

ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਵਲੋਂ ਲੋਕਾਂ ਨੂੰ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੀ ਨਸ਼ਾ ਮੁਕਤੀ ਮਹਿੰਮ ‘ਚ ਸ਼ਾਮਲ ਹੋਣ ਦੀ ਅਪੀਲ

ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਉਣ ਲਈ ਆਮ ਜਨਤਾ ਦਾ ਪੰਜਾਬ ਪੁਲਿਸ ਨੂੰ ਪੂਰਨ ਸਹਿਯੋਗ ਜਰੂਰੀ – ਭੁੱਲਰ SSP ਜਲੰਧਰ

ਪੁਲਿਸ ਕਮਿਸ਼ਨਰ ਚਾਹਲ ਨੇ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਰਜਿ. ਦਫਤਰ ਦਾ ਕੀਤਾ ਉਦਘਾਟਨ

 

ਜਲੰਧਰ / ( ਵਿਜੈ ਅਟਵਾਲ ) : ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਰਜਿ. ਵਲੋਂ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਦੀ ਦਲ-ਦਲ ਤੋਂ ਬਚਾਉਣ ਲਈ ਨਿਵੇਕਲੀ ਪਹਿਲ ਕਰਦਿਆਂ ਜਲੰਧਰ ਸ਼ਹਿਰ ‘ਚ ਭਗਵਾਨ ਵਾਲਮੀਕ ਜੀ ਆਸ਼ਰਮ ਵਿਖੇ ਇਕ ਵਿਸ਼ਾਲ ਸੈਮੀਨਾਰ ਕਰਵਾਇਆ ਗਿਆ।ਜਿਸ ਵਿਚ ਮੁੱਖ ਮਹਿਮਾਨ ਕੁਲਦੀਪ ਸਿੰਘ ਚਾਹਲ IPS ਪੁਲਿਸ ਕਮਿਸ਼ਨਰ ਜਲੰਧਰ, ਵਿਸ਼ੇਸ਼ ਮਹਿਮਾਨ ਮੁਖਵਿੰਦਰ ਸਿੰਘ ਭੁੱਲਰ SSP ਜਲੰਧਰ ਦਿਹਾਤੀ ਅਤੇ ਜਸਬੀਰ ਸਿੰਘ ਪੱਟੀ ਪੰਜਾਬ ਪ੍ਰਧਾਨ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ, ਡਾ. ਜਸਲੀਨ ਕੌਰ ਔਰਥੋਨੋਵਾ ਹਸਪਤਾਲ, ਵਿਕਰਮ ਧਿਮਾਨ ਗੋਲਡ ਜੈਮ, ਵਿਪਨ ਸਭਰਵਾਲ, ਸ਼ਸ਼ੀ ਸ਼ਰਮਾ, ਸੀਨੀਅਰ ਐਡਵੋਕੇਟ ਕਰਮਪਾਲ ਸਿੰਘ ਗਿੱਲ, ਐਡਵੋਕੇਟ ਨਿਮਰਤਾ ਗਿਲ, ਐਡਵੋਕੇਟ ਬਲਰਾਜ ਠਾਕੁਰ, ਮਨੋਜ ਨਨਾ, ਪਰਦੀਪ ਖੁਲਰ , ਚੇਤਨ ਹਾਂਡਾ, ਅਸ਼ੋਕ ਭੀਲ ਆਦਿ ਉਚੇਚੇ ਤੋਰ ਤੇ ਸ਼ਾਮਲ ਹੋਏ। ਇਸ ਸਮੇ ਪੁਲਿਸ ਕਮਿਸ਼ਨਰ ਜਲੰਧਰ ਕੁਲਦੀਪ ਚਾਹਲ ਵਲੋਂ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਰਜਿ. ਦੇ ਜਲੰਧਰ ਜੋਨ ਦੇ ਮੁੱਖ ਦਫਤਰ ਦਾ ਆਪਣੇ ਕਰ ਕਮਲਾ ਨਾਲ ਉਦਘਾਟਨ ਕੀਤਾ ਗਿਆ ਇਸ ਉਪਰੰਤ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਅਤੇ ਐਸ ਐਸ ਪੀ ਭੁੱਲਰ ਭਗਵਾਨ ਵਾਲਮੀਕ ਮੰਦਰ ਆਸ਼ਰਮ ਵਿਖੇ ਨਤਮਸਤਕ ਹੋਏ.

ਇਸ ਸਮੇ ਵਿਸ਼ਾਲ ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਕਿਹਾ ਕਿ ਪੰਜਾਬ ਦੀ ਧਰਤੀ ਹਮੇਸ਼ਾ ਹੀ ਗੱਭਰੂ-ਜਵਾਨਾਂ ਲਈ ਜਾਣੀ ਜਾਂਦੀ ਹੈ। ਪਰ ਹੁਣ ਲੰਬੇ ਸਮੇਂ ਤੋਂ ਲੋਕ ਕਹਿੰਦੇ ਹਨ ਕਿ ਪੰਜਾਬ ਵਿੱਚ ਨਸ਼ੇ ਦੀ ਬਹੁਤਾਤ ਹੈ। ਨਵੀਂ ਪੀੜ੍ਹੀ-ਨੌਜਵਾਨ ਨਸ਼ਿਆਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੈ। ਇਹੀ ਕਾਰਨ ਹੈ ਕਿ ਅਪਰਾਧ ਵਧਦੇ ਹਨ, ਕਿਉਂਕਿ ਨਸ਼ੇ ਦੇ ਆਦੀ ਲੋਕਾਂ ਨੂੰ ਨਸ਼ੇ ਖਰੀਦਣ ਲਈ ਪੈਸੇ ਦੀ ਲੋੜ ਹੁੰਦੀ ਹੈ।

ਉਨ੍ਹਾਂ ਨੇ ਲੋਕਾਂ ਨੂੰ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੀ ਨਸ਼ਾ ਮੁਕਤੀ ਮਹਿੰਮ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸ਼ਹਿਰ ‘ਚੋਂ ਨਸ਼ਿਆਂ ਦੇ ਖਾਤਮੇ ਲਈ ਤਿੰਨ-ਪੱਖੀ ਰਣਨੀਤੀ ਨੂੰ ਲਾਗੂ ਕਰਨਾ, ਨਸ਼ਾ ਛੁਡਾਊ ਕੈਂਪ ਲਗਾਉਣ ਅਤੇ ਪੁਨਰਵਾਸ ਨੂੰ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਮੂਹ ਐਸ.ਐਚ.ਓਜ਼ ਨੂੰ ਪੇਸ਼ੇਵਰ ਪੁਲਿਸਿੰਗ ਕਰਨ ਅਤੇ ਨਸ਼ਾ ਤਸਕਰਾਂ ਅਤੇ ਸਪਲਾਇਰਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹੋਏ ਹਨ |ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜਲੰਧਰ ਨੂੰ ਨਸ਼ਿਆਂ ਤੋਂ ਮੁਕਤ ਕਰਨ ਲਈ ਪੰਜਾਬ ਪੁਲਿਸ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਵਿਸ਼ੇਸ਼ ਰਣਨੀਤੀ ਘੜੀ ਜਾ ਰਹੀ ਹੈ।

ਇਸ ਮੌਕੇ ਆਪਣੇ ਭਾਸ਼ਣ ਦੌਰਾਨ ਮੁਖਵਿੰਦਰ ਸਿੰਘ ਭੁੱਲਰ ਐਸ ਐਸ ਪੀ ਜਲੰਧਰ ਨੇ ਆਮ ਜਨਤਾ ਨੂੰ ਕਿਹਾ ਕਿ ਜੋ ਨੌਜਵਾਨ ਨਸ਼ਿਆਂ ਤੋਂ ਪ੍ਰਭਾਵਿਤ ਹਨ, ਉਨ੍ਹਾਂ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਵੇ, ਤਾ ਜੋ ਉਨ੍ਹਾਂ ਦਾ ਸਹੀ ਇਲਾਜ ਕਰਵਾਇਆ ਜਾ ਸਕੇ ਕਿਉਂ ਕਿ ਅਸੀਂ ਰਲ ਕੇ ਹੀ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਉਣਾ ਹੈ। ਇਹ ਸਭ ਉਦੋਂ ਹੀ ਸੰਭਵ ਹੈ ਜਦੋਂ ਅਸੀਂ ਇਕੱਠੇ ਹੋ ਕੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵਲੋਂ ਨਸ਼ਾ ਮੁਕਤੀ ਦੀ ਮੁਹਿੰਮ ਦਾ ਸਮਰਥਨ ਕਰੀਏ।

ਇਸ ਸਮੇ CPJA ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਜਸਬੀਰ ਸਿੰਘ ਪੱਟੀ ਅਤੇ ਜਲੰਧਰ ਦੋਆਬਾ ਜੋਨ ਪ੍ਰਧਾਨ ਸ਼ਿੰਦਰਪਾਲ ਚਾਹਲ ਨੇ ਆਪਣੇ ਭਾਸ਼ਣ ਚ ਕਿਹਾ ਕਿ ਪੰਜਾਬ ਪੁਲਿਸ ਵਲੋਂ ਸਪਲਾਈ ਚੇਨ ਨੂੰ ਖਤਮ ਕਰਨ ਲਈ ਹਰ ਇਲਾਕੇ ਚ ਮੀਟਿੰਗਾਂ, ਰੈਲੀਆਂ ਅਤੇ ਸੈਮੀਨਾਰ ਕਰਕੇ ਲੋਕਾਂ ਤੱਕ ਵੱਡੇ ਪੱਧਰ ‘ਤੇ ਪਹੁੰਚ ਕੀਤੀ ਜਾਵੇ ਤਾਂ ਹੀ ਪੰਜਾਬ ਨਸ਼ਾ ਮੁਕਤ ਹੋ ਸਕਦਾ ਹੈ ਅਤੇ ਨਸ਼ਾ ਪੀੜਤਾਂ ਨੌਜਵਾਨਾਂ ਦੇ ਇਲਾਜ ਮੁਹੱਈਆ ਕਰਵਾਏ ਜਾਨ ਦੀ ਲੋੜ ਹੈ।

ਇਸ ਮੌਕੇ ਭਗਵਾਨ ਵਾਲਮੀਕਿ ਆਸ਼ਰਮ ਦੇ ਚੇਅਰਮੈਨ ਵਿਪਨ ਸਭਰਵਾਲ ਨੇ ਕਿਹਾ ਕਿ ਪੁਲਿਸ ਅਤੇ ਆਮ ਲੋਕਾਂ ਦੇ ਪੂਰਨ ਸਹਿਯੋਗ ਨਾਲ ਹੀ ਜਲੰਧਰ ਜਿਲੇ ਨੂੰ ਨਸ਼ਾ ਮੁਕਤ ਕੀਤਾ ਜਾ ਸਕਦਾ ਹੈ ਅਤੇ ਨਸ਼ਾ ਪੀੜਤਾਂ ਦਾ ਇਲਾਜ ਕਰਵਾ ਕੇ ਉਨ੍ਹਾਂ ਨੂੰ ਸਹੀ ਦਿਸ਼ਾ ਚ ਲਿਜਾਇਆ ਜਾ ਸਕਦਾ ਹੈ।

ਇਸ ਮੌਕੇ ਐਸੋਸੀਏਸ਼ਨ ਦੇ ਦੋਆਬਾ ਪ੍ਰਧਾਨ ਸ਼ਿੰਦਰਪਾਲ ਸਿੰਘ ਚਾਹਲ , ਸੰਦੀਪ ਕੁਮਾਰ ਲੱਕੀ, ਰਜਿੰਦਰ ਸਿੰਘ ਠਾਕੁਰ , ਗੁਰਪ੍ਰੀਤ ਸਿੰਘ , ਗੁਰਨੇਕ ਸਿੰਘ ਵਿਰਦੀ ,ਅਵਿਸ਼ੇਕ ਰਿਹੇਜਾ , ਰਕੇਸ਼ ਕੁਮਾਰ , ਭਗਵਾਨ ਵਾਲਮੀਕਿ ਆਸ਼ਰਮ ਦੇ ਚੇਅਰਮੈਨ ਵਿਪਨ ਸਭਰਵਾਲ, ਅਤੇ ਐਸੋਸੀਏਸ਼ਨ ਦੇ ਸਮੂਹ ਅਹੁਦੇਦਾਰਾਂ ਵਲੋਂ ਮੁੱਖ ਮਹਿਮਾਨ ਪੁਲਿਸ ਕਮਿਸ਼ਨਰ ਚਾਹਲ, ਮੁਖਵਿੰਦਰ ਸਿੰਘ ਭੁੱਲਰ ਐਸ ਐਸ ਜਲੰਧਰ, ਜਸਬੀਰ ਸਿੰਘ ਪੱਟੀ ਪੰਜਾਬ ਪ੍ਰਧਾਨ ਅਤੇ ਵੱਖ ਵੱਖ ਸਮਾਜ ਸੇਵੀ ਸੰਸਥਾਵਾ ਦੀਆਂ ਹੋਰ ਅਨੇਕਾਂ ਮਹਾਨ ਸ਼ਖਸ਼ੀਅਤਾਂ ਨੂੰ ਮਮਿੰਟੋਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਸਮੂਹ ਪਤਰਕਾਰ ਭਾਇਚਾਰੇ ਤੋਂ ਇਲਾਵਾ ਵਡੀ ਗਿਣਤੀ ‘ਚ ਵਾਲਮਿਕੀ ਸਮਾਜ ਤੇ ਹੋਰ ਧਰਮਾਂ ਦੇ ਸੈਕੜੇ ਨੌਜਵਾਨ ਹਾਜ਼ਰ ਸਨ

Daily Khabar TV

Daily Khabar TV


Social Share


Smiley face
Smiley face
Smiley face


देश की ताजा खबरें पढ़ने के लिए हमारे WhatsApp Group को Join करें
WhatsApp Group Link

You may also like

Leave a Comment

Daily Khabar TV,  A Media Company – All Right Reserved. Designed and Developed by iTree Network Solutions +91-86992-35413.